ਜਾਪਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਟੋਕੀਓ ਦੇ ਹਨੇਡਾ ਹਵਾਈ ਅੱਡੇ ਦੇ ਰਨਵੇਅ ‘ਤੇ ਮੰਗਲਵਾਰ ਨੂੰ ਇਕ ਜਹਾਜ਼ ਵਿਚ ਅੱਗ ਲੱਗ ਗਈ। ਜਾਣਕਾਰੀ ਮੁਤਾਬਕ 300 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੇ ਇੱਕ ਵੱਡੇ ਜਹਾਜ਼ ਵਿੱਚ ਧਮਾਕਾ ਹੋ ਗਿਆ। ਅੱਗ ਲੱਗਣ ਮਗਰੋਂ ਉੱਥੇ ਹਫੜਾ-ਦਫੜਾ ਮਚ ਗਈ। ਸਥਾਨਕ ਟੀਵੀ ਵੀਡੀਓ ਵਿੱਚ ਦਿਖਾਇਆ ਗਿਆ ਕਿ ਜਾਪਾਨ ਏਅਰਲਾਈਨਜ਼ ਦਾ ਇੱਕ ਜਹਾਜ਼ ਜਦੋਂ ਰਨਵੇ 'ਤੇ ਚੜ੍ਹ ਰਿਹਾ ਸੀ ਤਾਂ ਉਸ ਵਿਚ ਧਮਾਕੇ ਮਗਰੋਂ ਅੱਗ ਲੱਗ ਗਈ। ਅੱਗ ਫਿਰ ਵਿੰਗ ਦੇ ਆਲੇ ਦੁਆਲੇ ਦੇ ਖੇਤਰ ਵਿਚ ਵੀ ਫੈਲ ਗਈ। ਬਾਅਦ ਵਿੱਚ ਵੀਡੀਓ ਵਿੱਚ ਦਿਖਾਇਆ ਗਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਲਈ ਕੰਮ ਕਰ ਰਹੇ ਹਨ।
.
The plane carrying more than 300 passengers caught fire, causing chaos!
.
.
.
#japan #hanedairport #planecrash
~PR.182~